ਪੰਜਾਬ : ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜ਼ਪੁਰ ਦੇ ਮਮਦੋਟ ਤੋਂ ਸਾਹਮਣੇ ਆਇਆ ਹੈ। ਜਿੱਥੇ ਬੀ.ਐਸ.ਐਫ. ਜਵਾਨ ਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਫਿਰੋਜ਼ਪੁਰ ਦੇ ਮਮਦੋਟ ਸਰਹੱਦ ‘ਤੇ ਤਾਇਨਾਤ ਇਕ ਬੀ.ਐਸ.ਐਫ. ਸਿਪਾਹੀ ਗਲਤੀ ਨਾਲ ਸਰਹੱਦੀ ਖੇਤਰ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ। ਇਸ ਦੌਰਾਨ, ਪਾਕਿਸਤਾਨ ਰੇਂਜਰਾਂ ਨੇ ਉਸਨੂੰ ਤੁਰੰਤ ਕਾਬੂ ਕਰ ਲਿਆ। ਤੁਹਾਨੂੰ ਦੱਸ ਦੇਈਏ ਕਿ ਉਕਤ ਸਿਪਾਹੀ ਅਤੇ ਉਸਦਾ ਸਾਥੀ ਸ਼੍ਰੀਨਗਰ ਵਿੱਚ ਬਟਾਲੀਅਨ ਵਿੱਚ ਤਾਇਨਾਤ ਸਨ ਅਤੇ ਹਾਲ ਹੀ ਵਿੱਚ ਫਿਰੋਜ਼ਪੁਰ ਦੇ ਮਮਦੋਟ ਵਿੱਚ ਤਾਇਨਾਤ ਕੀਤੇ ਗਏ ਹਨ। ਉਸਨੂੰ ਇੱਥੇ ਜ਼ੀਰੋ ਲਾਈਨ ਦਾ ਪਤਾ ਨਹੀਂ ਸੀ, ਜਿਸ ਕਾਰਨ ਉਹ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ। ਸੂਚਨਾ ਮਿਲਣਸਾਰ ਬੀ.ਐਸ.ਐਫ. ਦੇ ਸੀਨੀਅਰ ਅਧਿਕਾਰੀ ਹਰਕਤ ਵਿੱਚ ਆ ਗਏ ਅਤੇ ਲਗਾਤਾਰ ਪਾਕਿਸਤਾਨੀ ਰੇਂਜਰਾਂ ਦੇ ਸੰਪਰਕ ਵਿੱਚ ਹਨ, ਪਰ ਕੁਝ ਵੀ ਹੱਲ ਨਹੀਂ ਹੋ ਰਿਹਾ।