ਅਮਰੀਕਾ : ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਵਿਚ ਫਸੇ ਹੋਏ ਹਨ। ਉਹ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਵਿਚ ਸਿਰਫ਼ ਅੱਠ ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਿਆ ਸੀ, ਪਰ ਸਟਾਰਲਾਈਨਰ ਵਿਚ ਤਕਨੀਕੀ ਨੁਕਸ ਕਾਰਨ ਵਾਪਸ ਨਹੀਂ ਆ ਸਕਿਆ।ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਬਹੁਤ ਜਲਦੀ ਧਰਤੀ ’ਤੇ ਪੈਰ ਰੱਖਣਗੇ। ਨਾਸਾ ਤੇ ਸਪੇਸਐਕਸ ਨੇ ਪੁਲਾੜ ਵਿਚ ਫਸੀਆਂ ਸੁਨੀਤਾ ਵਿਲੀਅਮਜ਼ ਅਤੇ ਵਿਲਮੋਰ ਨੂੰ ਵਾਪਸ ਲਿਆਉਣ ਲਈ ਸ਼ੁੱਕਰਵਾਰ (ਸਥਾਨਕ ਸਮੇਂ) ਨੂੰ ਇਕ ਮਹੱਤਵਪੂਰਨ ਚਾਲਕ ਦਲ ਮਿਸ਼ਨ ਲਾਂਚ ਕੀਤਾ। ਫਾਲਕਨ 9 ਰਾਕੇਟ ਨੇ ਸ਼ੁੱਕਰਵਾਰ ਨੂੰ ਸ਼ਾਮ 7:03 ਵਜੇ (ਸਥਾਨਕ ਸਮੇਂ ਅਨੁਸਾਰ) ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ। ਮੰਨਿਆ ਜਾ ਰਿਹਾ ਹੈ ਕਿ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ 19 ਮਾਰਚ ਤਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਛੱਡ ਦੇਣਗੇ। ਚਾਰ ਪੁਲਾੜ ਯਾਤਰੀਆਂ ਦੇ ਨਾਮ ਹਨ – ਨਾਸਾ ਦੀ ਐਨੀ ਮੈਕਲੇਨ ਅਤੇ ਨਿਕੋਲ ਆਇਰਸ, ਜਾਪਾਨ ਦੀ ਪੁਲਾੜ ਏਜੰਸੀ ਝਅਯਅ ਦੀ ਪੁਲਾੜ ਯਾਤਰੀ ਤਾਕੁਯਾ ਓਨੀਸ਼ੀ ਅਤੇ ਰੂਸ ਦੀ ਰੋਸਕੋਸਮੌਸ ਏਜੰਸੀ ਦੇ ਕਿ ਰਿਲ ਪੇਸਕੋਵ। ਇਹ ਚਾਰੇ ਕਰੂ-10 ਮਿਸ਼ਨ ’ਤੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾ ਰਹੇ ਹਨ, ਸੁਨੀਤਾ ਵਿਲੀਅਮਜ਼, ਬੁੱਚ ਵਿਲਮੋਰ ਅਤੇ ਦੋ ਹੋਰਾਂ ਦੀ ਥਾਂ ਲੈਣਗੇ।