ਬ੍ਰਾਜ਼ੀਲ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਕਿ ਇੰਡੋਨੇਸ਼ੀਆ ਬ੍ਰਿਕਸ ਦਾ ਮੈਂਬਰ ਬਣ ਗਿਆ ਹੈ। । 2023 ਵਿੱਚ ਜੋਹਾਨਸਬਰਗ ਸਿਖਰ ਸੰਮੇਲਨ ਦੌਰਾਨ ਇੰਡੋਨੇਸ਼ੀਆ ਦੇ ਬ੍ਰਿਕਸ ਵਿੱਚ ਸ਼ਾਮਲ ਹੋਣ ਨੂੰ ਮਨਜ਼ੂਰੀ ਦਿੱਤੀ ਗਈ ਸੀ। ਬ੍ਰਿਕਸ ‘ਚ ਇੰਡੋਨੇਸ਼ੀਆ ਦਾ ਦਾਖਲਾ ਪਾਕਿਸਤਾਨ ਲਈ ਝਟਕਾ ਹੈ। ਦਰਅਸਲ, ਪਾਕਿਸਤਾਨ ਨਹੀਂ ਚਾਹੁੰਦਾ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲਾ ਦੇਸ਼ ਇੰਡੋਨੇਸ਼ੀਆ ਇਸ ਸਮੂਹ ਵਿੱਚ ਸ਼ਾਮਲ ਹੋਵੇ।
ਬ੍ਰਿਕਸ ਦੀ ਪ੍ਰਧਾਨਗੀ ਇਸ ਸਾਲ ਬ੍ਰਾਜ਼ੀਲ ਵੱਲੋਂ ਕੀਤੀ ਜਾ ਰਹੀ ਹੈ। ਮੌਜੂਦਾ ਸਾਲ, 2025 ਦਾ ਬ੍ਰਿਕਸ ਸਿਖਰ ਸੰਮੇਲਨ ਜੁਲਾਈ ਵਿੱਚ ਰੀਓ ਡੀ ਜਨੇਰੀਓ ਵਿੱਚ ਹੋਵੇਗਾ। ਬ੍ਰਿਕਸ ਦੀ ਸਥਾਪਨਾ 2009 ਵਿੱਚ ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ ਦੁਆਰਾ ਕੀਤੀ ਗਈ ਸੀ।