ਅੰਮ੍ਰਿਤਸਰ : ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ। ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਨੇ ਇਕ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਦੌਰਾਨ ਅੰਮ੍ਰਿਤਸਰ ਸਰਹੱਦੀ ਖੇਤਰ ਤੋਂ ਇੱਕ ਪੈਕਟ ਵਿੱਚੋਂ 14 ਮੈਗਜ਼ੀਨ ਅਤੇ ਛੇ ਪਿਸਤੌਲ ਬਰਾਮਦ ਕੀਤੇ ਹਨ।
ਇਹ ਘਟਨਾ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਹਵਾ ਪਿੰਡ ਦੀ ਹੈ। ਜਿੱਥੇ ਬੀਤੇ ਦਿਨ ਨਾਲ ਲੱਗਦੇ ਇਕ ਖਾਲੀ ਖੇਤ ਵਿੱਚੋਂ ਇੱਕ ਪੈਕਟ ਪ੍ਰਾਪਤ ਹੋਇਆ, ਜਿਸ ਵਿੱਚੋਂ ਉਪਰੋਕਤ ਸਾਮਾਨ ਪ੍ਰਾਪਤ ਹੋਇਆ।ਪੁਲਿਸ ਨੇ ਕਿਹਾ ਕਿ ਤੁਰੰਤ ਕਾਰਵਾਈ ਕਰਕੇ ਹਥਿਆਰ ਬਰਾਮਦ ਕੀਤੇ ਗਏ ਹਨ।