ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਸਾਹਿਬ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਡੇਰਾ ਪ੍ਰੇਮੀਆਂ ਨੇ ਉਥੋਂ ਦੇ ਇੱਕ ਮਸ਼ਹੂਰ ਹੋਟਲ ਤੇ ਗੰਭੀਰ ਦੇਸ਼ ਲਾਏ ਹਨ। ਡੇਰਾ ਪ੍ਰੇਮੀਆਂ ਨੇ ਕਿਹਾ ਕਿ ਉਨ੍ਹਾਂ ਨੇ ਪੇਰੀ ਪੇਰੀ ਪਨੀਰ ਪੀਜ਼ਾ ਆਰਡਰ ਕੀਤਾ ਸੀ ਅਤੇ ਸਟਾਫ ਪੀਜ਼ਾ ਦੀ ਥਾਂ ਪੇਰੀ ਪੇਰੀ ਚਿਕਨ ਪੀਜ਼ਾ ਲੈ ਕੇ ਆਇਆ, ਜਿਸਨੇ ਉਨ੍ਹਾਂ ਦੇ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਹੋਟਲ ਵਿੱਚ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਡੇਰਾ ਪ੍ਰੇਮੀਆਂ ਨੇ ਦੋਸ਼ ਲਗਾਇਆ ਕਿ ਹੋਟਲ ਸਟਾਫ ਨੇ ਉਨ੍ਹਾਂ ਦੇ ਧਰਮ ਨੂੰ ਭ੍ਰਿਸ਼ਟ ਕੀਤਾ ਹੈ।
ਜਦੋਂ ਹੋਟਲ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਜੇਕਰ ਮੇਨੂ ਵਿੱਚ ਪੇਰੀ ਪੇਰੀ ਪੀਜ਼ਾ ਚਿਕਨ ਹੈ ਤਾਂ ਉਹ, ਉਹੀ ਆਰਡਰ ਲੈ ਕੇ ਆਵੇਗਾ। ਜਦੋਂ ਮੈਨੇਜਰ ਤੋਂ ਆਰਡਰ ਲੈਣ ਵਾਲੇ ਸਟਾਫ ਮੈਂਬਰ ਬਾਰੇ ਪੁੱਛਿਆ ਗਿਆ ਤਾਂ, ਮੈਨੇਜਰ ਦੁਆਰਾ ਪਹਿਲਾਂ ਸਟਾਫ ਮੈਂਬਰ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਮੀਡੀਆ ਦੁਆਰਾ ਪੁੱਛੇ ਜਾਣ ਤੇ ਉਸਨੇ ਤੁਰੰਤ ਆਰਡਰ ਲੈਣ ਵਾਲੇ ਸਟਾਫ਼ ਮੈਂਬਰ ਨੂੰ ਬੁਲਾਇਆ। ਆਰਡਰ ਲੈਣ ਵਾਲਾ ਸਟਾਫ ਮੈਂਬਰ ਆਪਣੀ ਗਲਤੀ ਮੰਨਦਾ ਨਜ਼ਰ ਆਇਆ।