ਟਰੰਪ ਨੇ ਚੀਨ ਨੂੰ ਦਿੱਤੀ ਚੇਤਾਵਨੀ

ਅਮਰੀਕਾ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੂਥ ਸੋਸ਼ਲ ’ਤੇ ਇਕ ਗੁੱਸੇ ਭਰੀ ਪੋਸਟ ’ਚ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੀਨ 8 ਅਪ੍ਰੈਲ, 2025 ਤੱਕ ਅਮਰੀਕੀ ਟੈਰਿਫ ਦੇ ਜਵਾਬ ’ਚ ਅਮਰੀਕੀ ਆਯਾਤ ’ਤੇ 34 ਫੀਸਦੀ ਟੈਰਿਫ਼ ਵਾਧੇ ਨੂੰ ਵਾਪਸ ਨਹੀਂ ਲੈਂਦਾ ਤਾਂ ਅਮਰੀਕਾ ਵੱਲੋਂ ਨਿਰਯਾਤ ’ਤੇ 50 ਫੀਸਦੀ ਵਾਧੂ ਟੈਰਿਫ ਲਗਾਇਆ ਜਾਵੇਗਾ। ਇਹ ਅਲਟੀਮੇਟਮ ਅਜਿਹੇ ਸਮੇਂ ਆਇਆ ਹੈ ਜਦੋਂ ਆਲਮੀ ਬਾਜ਼ਾਰ ਵਧਦੇ ਵਪਾਰਕ ਤਣਾਅ ਨਾਲ ਜੂਝ ਰਹੇ ਹਨ ਅਤੇ ਆਰਥਿਕ ਗਿਰਾਵਟ ਦਾ ਡਰ ਵਧ ਰਿਹਾ ਹੈ।

ਟਰੰਪ ਨੇ ਚੀਨ ’ਤੇ ਰੀਕਾਰਡ ਤੋੜ ਟੈਰਿਫ, ਗੈਰ-ਕਾਨੂੰਨੀ ਸਬਸਿਡੀ ਅਤੇ ਲੰਮੇ ਸਮੇਂ ਲਈ ਮੁਦਰਾ ’ਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜੋ ਵੀ ਦੇਸ਼ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਕਰੇਗਾ, ਉਸ ਨੂੰ ਤੁਰੰਤ ਨਵੇਂ ਅਤੇ ਕਾਫ਼ੀ ਜ਼ਿਆਦਾ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। 9 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਨਵੇਂ ਟੈਰਿਫ ਨਾਲ ਚੱਲ ਰਹੇ ਵਪਾਰ ਵਿਵਾਦ ’ਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਟਰੰਪ ਨੇ ਚੀਨ ਨਾਲ ਗੱਲਬਾਤ ਖਤਮ ਕਰਨ ਅਤੇ ਹੋਰ ਦੇਸ਼ਾਂ ਨਾਲ ਗੱਲਬਾਤ ਵਲ ਧਿਆਨ ਕੇਂਦਰਿਤ ਕਰਨ ਦਾ ਵੀ ਐਲਾਨ ਕੀਤਾ। ਚੀਨ ਵੱਲੋਂ ਅਜੇ ਤੱਕ ਅਧਿਕਾਰਤ ਤੌਰ ’ਤੇ ਟਰੰਪ ਦੀ ਤਾਜ਼ਾ ਧਮਕੀ ਦਾ ਜਵਾਬ ਨਹੀਂ ਦਿੱਤਾ ਹੈ।

Leave a Reply

Your email address will not be published. Required fields are marked *