ਅਜਮੇਰ ਦਰਗਾਹ ‘ਚ ਪੀਐੱਮ ਮੋਦੀ ਨੇ ਚਾਦਰ ਭੇਜੀ, ਨਹੀਂ ਤੋੜੀ ਪਰੰਪਰਾ, ਹਾਜੀ ਸਲਮਾਨ ਚਿਸ਼ਤੀ ਨੇ ਕੀਤਾ ਸਵਾਗਤ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਵਿਸ਼ੇਸ਼ ਮੌਕਿਆਂ ‘ਤੇ ਅਜਮੇਰ ਸ਼ਰੀਫ ਦਰਗਾਹ ‘ਤੇ ਚਾਦਰ ਭੇਜਦੇ ਹਨ। ਅਜਮੇਰ ਦੇ ਗਰੀਬ ਨਵਾਜ਼ ਹਜ਼ਰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ‘ਚ 813ਵਾਂ ਉਰਸ ਸ਼ੁਰੂ ਹੋ ਗਿਆ ਹੈ। ਇਸ ਖਾਸ ਮੌਕੇ ‘ਤੇ 4 ਜਨਵਰੀ ਨੂੰ ਅਜਮੇਰ ਸ਼ਰੀਫ ਦਰਗਾਹ ‘ਚ ਪ੍ਰਧਾਨ ਮੰਤਰੀ ਮੋਦੀ ਦੀ ਚਾਦਰ ਚੜ੍ਹਾਈ ਜਾਵੇਗੀ।

ਦੱਸ ਦੇਈਏ ਕਿ ਪੀਐਮ ਮੋਦੀ ਨੇ 11ਵੀਂ ਵਾਰ ਅਜਮੇਰ ਸ਼ਰੀਫ ਦੀ ਦਰਗਾਹ ‘ਤੇ ਚਾਦਰ ਚੜ੍ਹਾਈ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ 4 ਜਨਵਰੀ ਨੂੰ ਅਜਮੇਰ ਆਉਣਗੇ, ਜਿੱਥੇ ਉਹ ਖਵਾਜਾ ਗਰੀਬ ਨਵਾਜ਼ ਦੇ ਉਰਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੀ ਚਾਦਰ ਚੜ੍ਹਾਉਣਗੇ। ਮੰਤਰੀ ਕਿਰਨ ਰਿਜਿਜੂ ਦੇ ਦੌਰੇ ਦਾ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਨਿਜ਼ਾਮੂਦੀਨ ਦਰਗਾਹ ਤੋਂ ਬਾਅਦ ਚਾਦਰ ਚੜ੍ਹਾਉਣ ਵਾਲਾ ਕਾਫਲਾ ਮਹਿਰੌਲੀ ਦਰਗਾਹ ਰਾਹੀਂ ਜੈਪੁਰ ਲਈ ਰਵਾਨਾ ਹੋਵੇਗਾ। ਕੱਲ੍ਹ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਹਜ਼ਰਤ ਨਿਜ਼ਾਮੂਦੀਨ ਦਰਗਾਹ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਹ ਅਜਮੇਰ ‘ਚ ਮਕਬਰੇ ‘ਤੇ ਪ੍ਰਧਾਨ ਮੰਤਰੀ ਦੀ ਚਾਦਰ ਚੜ੍ਹਾਉਣਗੇ। ਇਸ ਮੌਕੇ ਅਜਮੇਰ ਦਰਗਾਹ ਦੇ ਖਾਦਿਮ ਅਤੇ ਚਿਸ਼ਤੀ ਫਾਊਂਡੇਸ਼ਨ ਦੇ ਚੇਅਰਮੈਨ ਹਾਜੀ ਸਲਮਾਨ ਚਿਸ਼ਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭੇਜੀ ਗਈ ਚਾਦਰ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਭੇਜੀ ਗਈ ਚਾਦਰ 140 ਕਰੋੜ ਦੇਸ਼ ਵਾਸੀਆਂ ਲਈ ਤੋਹਫ਼ਾ ਹੈ।

Leave a Reply

Your email address will not be published. Required fields are marked *